top of page
-
ਇਸ ਪ੍ਰੋਗਰਾਮ ਦੀ ਪੇਸ਼ਕਸ਼ ਕਿਉਂ ਕੀਤੀ ਜਾਂਦੀ ਹੈ?ਕੈਂਬੋ ਐਨਰਜੀ ਗਰੁੱਪ, ਅਲਬਰਟਾ ਈਕੋਟਰੱਸਟ ਫਾਊਂਡੇਸ਼ਨ ਅਤੇ ਸਾਡੇ ਭਾਈਵਾਲ ਇਹ ਸਮਝਦੇ ਹਨ ਕਿ ਬਹੁਤ ਸਾਰੇ ਸਖਤ ਮਿਹਨਤੀ ਵਸਨੀਕ ਵਧੇਰ ਊਰਜਾ ਖ਼ਪਤ ਕਰਨ ਵਾਲ਼ੇ ਘਰਾਂ ਵਿੱਚ ਰਹਿੰਦੇ ਹਨ, ਪਰ ਉਹਨਾਂ ਦੀ ਮਾਲੀ ਹਾਲਤ ਇਜਾਜ਼ਤ ਨਹੀਂ ਦਿੰਦੀ ਕਿ ਉਹ ਅਜਿਹੇ ਅੱਪਗਰੇਡ ਕਰਵਾ ਸਕਣ ਜੋ ਉਹਨਾਂ ਦੇ ਊਰਜਾ ਬਿੱਲਾਂ ਨੂੰ ਘਟਾਉਣ 'ਚ ਸਹਾਈ ਹੋ ਸਕਦੇ ਹਨ। ਹੋਮ ਅੱਪਗ੍ਰੇਡਸ ਪ੍ਰੋਗਰਾਮ ਨੂੰ ਭਾਗੀਦਾਰਾਂ ਵਾਸਤੇ ਊਰਜਾ ਦੀ ਖਪਤ ਨੂੰ ਘੱਟ ਕਰਨ 'ਚ ਮਦਦ ਕਰਨ ਲਈ, ਅਤੇ ਘਰਾਂ ਦੀ ਸੁਰੱਖਿਆ ਅਤੇ ਆਰਾਮ ਵਿੱਚ ਸੁਧਾਰ ਕਰਨ ਲਈ ਵਿਉਂਤਿਆ ਗਿਆ ਹੈ।
-
ਕੌਣ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਯੋਗ ਹਨ?ਹੋਮ ਅੱਪਗ੍ਰੇਡਸ ਪ੍ਰੋਗਰਾਮ ਉਹਨਾਂ ਪਰਿਵਾਰਾਂ ਦੀ ਸਹਾਇਤਾ ਕਰਦਾ ਹੈ ਜੋ ਊਰਜਾ ਬਿੱਲਾਂ 'ਤੇ ਆਪਣੀ ਆਮਦਨੀ ਦੀ ਇੱਕ ਗੈਰ-ਅਨੁਪਾਤਕ ਰਕਮ ਖ਼ਰਚ ਕਰਦੇ ਹਨ। ਪ੍ਰੋਗਰਾਮ ਕਈ ਕਾਰਕਾਂ ਦੇ ਸੁਮੇਲ 'ਤੇ ਗੌਰ ਕਰਦਾ ਹੈ: ਉਹ ਹੱਦ ਜਿਸ ਤੱਕ ਕੋਈ ਪਰੀਵਾਰ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਅਤੇ ਕਿਸ ਹੱਦ ਤੱਕ ਊਰਜਾ ਖ਼ਪਤ ਨੂੰ ਘਟਾਉਣ ਵਾਲੇ ਉਪਾਅ ਬਿਨੈਕਾਰ ਦੇ ਘਰ ਦੇ ਅੰਦਰ ਫਰਕ ਲਿਆ ਸਕਦੇ ਹਨ। ਹਾਲਾਂ ਕਿ ਬਹੁਤ ਸਾਰੇ ਲੋਕ ਊਰਜਾ ਗਰੀਬੀ ਦਾ ਅਨੁਭਵ ਕਰਦੇ ਹਨ, ਇਹ ਪ੍ਰੋਗਰਾਮ ਉਹਨਾਂ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿੱਥੇ ਅੱਪਗ੍ਰੇਡ ਆਰਾਮ ਅਤੇ ਊਰਜਾ ਬਿੱਲ ਅਸਾਨੀ ਨਾਲ ਅਦਾ ਕਰਨ ਦੀ ਯੋਗਤਾ 'ਤੇ ਅਸਰ ਪਾ ਸਕਦੇ ਹਨ। ਆਮਦਨ - ਹੋਮ ਅੱਪਗ੍ਰੇਡਸ ਪ੍ਰੋਗਰਾਮ
-
ਜਦ ਮੈਂ ਅਰਜ਼ੀ ਦਿੰਦਾ/ਦੀ ਹਾਂ ਤਾਂ ਕੀ ਹੁੰਦਾ ਹੈ?ਇਹ ਪ੍ਰੋਗਰਾਮ ਹਰੇਕ ਪਰਿਵਾਰ ਦੀਆਂ ਵਿਲੱਖਣ ਲੋੜਾਂ ਦੇ ਆਧਾਰ 'ਤੇ ਜ਼ਰੂਰੀ ਅੱਪਗਰੇਡਾਂ ਅਤੇ ਸਹਾਇਤਾ ਕਰਨ ਦੀ ਪੇਸ਼ਕਸ਼ ਕਰਦਾ ਹੈ। ਹਾਲਾਂਕਿ ਹਰ ਬਿਨੈਕਾਰ ਨੂੰ ਨਵੀਆਂ ਖਿੜਕੀਆਂ ਜਾਂ ਨਵੇਂ ਫਰਨਸ ਵਰਗੇ ਘਰੇਲੂ ਅੱਪਗ੍ਰੇਡਾਂ ਦੀ ਗਰੰਟੀ ਨਹੀਂ ਦਿੱਤੀ ਜਾਂਦੀ, ਪਰ ਵਾਧੂ ਸਹਾਇਤਾਵਾਂ ਜਿਵੇਂ ਕਿ ਊਰਜਾ ਸਿੱਖਿਆ ਅਤੇ ਊਰਜਾ ਬੱਚਤ ਕਿੱਟਾਂ ਉਪਲਬਧ ਹਨ। ਤੁਹਾਨੂੰ ਆਪਣੀ ਯੋਗਤਾ ਬਾਰੇ ਸੂਚਿਤ ਕਰਦੇ ਹੋਏ ਅਰਜ਼ੀ ਦੇਣ ਦੇ ਜਲਦੀ ਹੀ ਬਾਅਦ ਇੱਕ ਈਮੇਲ ਪ੍ਰਾਪਤ ਹੋਵੇਗੀ। ਪ੍ਰੀ-ਸਕ੍ਰੀਨਿੰਗ ਨਤੀਜਿਆਂ 'ਤੇ ਨਿਰਭਰ ਕਰਨ ਅਨੁਸਾਰ, ਬਿਨੈਕਾਰਾਂ ਨੂੰ ਉਹਨਾਂ ਦੀ ਘਰੇਲੂ ਆਮਦਨ (ਘਰ ਵਿੱਚ ਰਹਿਣ ਵਾਲੇ ਕਿਸੇ ਵੀ 18+ ਵਿਅਕਤੀ ਦੀ ਆਮਦਨ) ਅਤੇ ਉਹਨਾਂ ਦੇ ਊਰਜਾ ਬਿੱਲਾਂ ਦੀ ਲਾਗਤ ਦੀ ਪੁਸ਼ਟੀ ਕਰਨ ਲਈ ਕਿਹਾ ਜਾ ਸਕਦਾ ਹੈ। ਇਹ ਪ੍ਰੋਗਰਾਮ ਉਹਨਾਂ ਦੋਵਾਂ ਸੰਭਾਵੀ ਪ੍ਰਭਾਵਾਂ 'ਤੇ ਵਿਚਾਰ ਕਰੇਗਾ ਜੋ ਅੱਪਗ੍ਰੇਡ ਘਰ ਵਿੱਚ ਹੋ ਸਕਦੇ ਹਨ, ਅਤੇ ਉਨ੍ਹਾਂ ਨੂੰ ਇਸ ਗੱਲ ਨਾਲ ਜੋੜ ਕੇ ਵੇਖਿਆ ਜਾਵੇਗਾ ਕਿ ਕਿਸੇ ਪਰਿਵਾਰ ਵਾਸਤੇ ਊਰਜਾ ਦੇ ਬਿੱਲ ਕਿੰਨਾ ਭਾਰ ਪਾਉਣ ਵਾਲ਼ੇ ਹੁੰਦੇ ਹਨ ਅਤੇ ਉਹਨਾਂ ਨੂੰ ਅਦਾ ਕਰਨ ਵੱਲ ਕੁੱਲ ਆਮਦਨ ਦਾ ਕਿੰਨੇ ਪ੍ਰਤੀਸ਼ਤ ਖ਼ਰਚ ਹੋ ਜਾਂਦਾ ਹੈ। ਉਹਨਾਂ ਬਿਨੈਕਾਰਾਂ ਵਾਸਤੇ ਜਿਨ੍ਹਾਂ ਦੇ ਘਰ ਮਤਲਬ ਭਰਪੂਰ ਅੱਪਗਰੇਡਾਂ ਕਰਨ ਦੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ, ਹੋਮ ਅੱਪਗ੍ਰੇਡ ਪ੍ਰੋਗਰਾਮ ਟੀਮ ਸਾਡੇ ਘਰ ਦੇ ਮੁਲਾਂਕਣਕਾਰ ਕਰਨ ਵਾਲੇ ਵਾਸਤੇ ਘਰ ਵਿੱਚੋਂ ਵਾਕ-ਥਰੂ ਕਰਨ ਲਈ ਇੱਕ ਸਮਾਂ ਸਥਾਪਤ ਕਰੇਗੀ ਅਤੇ ਊਰਜਾ ਦੀ ਖ਼ਪਤ ਘਟਾਉਣ ਦੇ ਉਪਾਅ ਸਥਾਪਤ ਕਰੇਗੀ ਜਿਵੇਂ ਕਿ ਲਾਈਟਿੰਗ, ਪਾਣੀ ਦੀ ਬੱਚਤ ਕਰਨ ਵਾਲੀਆਂ ਡੀਵਾਈਸਾਂ, ਵੈਦਰ ਸਟਰਿਪਿੰਗ, ਅਤੇ ਹਵਾ ਅੰਦਰ ਆਉਣ ਤੋਂ ਰੋਕਣੀ। ਮੁਲਾਂਕਣ ਦੇ ਆਧਾਰ 'ਤੇ, ਸਾਡੀ ਟੀਮ ਇਹ ਨਿਰਣਾ ਕਰੇਗੀ ਕਿ ਊਰਜਾ ਦੀ ਖਪਤ ਨੂੰ ਹੋਰ ਘੱਟ ਕਰਨ ਅਤੇ ਪੁੱਗਣਯੋਗਤਾ ਵਿੱਚ ਸੁਧਾਰ ਕਰਨ ਲਈ ਹੋਰ ਕਿਹੜੇ ਵਾਧੂ ਅੱਪਗ੍ਰੇਡ ਸਥਾਪਤ ਕੀਤੇ ਜਾ ਸਕਦੇ ਹਨ। ਪ੍ਰੋਗਰਾਮ ਦੀ ਟੀਮ ਉਹਨਾਂ ਸਰਗਰਮੀਆਂ ਅਤੇ ਅੱਪਗ੍ਰੇਡਾਂ ਦੇ ਵੇਰਵੇ ਦਿੰਦੇ ਹੋਏ ਕੰਮ ਦੀ ਇੱਕ ਪੂਰੀ ਗੁੰਜਾਇਸ਼ ਦੀ ਸਿਰਜਣਾ ਕਰੇਗੀ ਜਿਨ੍ਹਾਂ ਦੀ ਪੇਸ਼ਕਸ਼ ਹੋਮ ਅੱਪਗ੍ਰੇਡਸ ਪ੍ਰੋਗਰਾਮ ਦੁਆਰਾ ਕੀਤੀ ਜਾਵੇਗੀ। ਅਸੀਂ ਕੰਮ ਦੇ ਇਸ ਦਾਇਰੇ ਬਾਰੇ ਘਰ ਦੇ ਮਾਲਕ ਨਾਲ ਗੱਲਬਾਤ ਕਰਾਂਗੇ ਜੋ ਇਸ ਹੋਣ ਵਾਲੇ ਕੰਮ ਦੀ ਲਿਸਟ 'ਤੇ ਦਸਤਖਤ ਕਰੇਗਾ। ਇਹ ਪ੍ਰੋਗਰਾਮ ਸਾਰੀਆਂ ਸਮੱਗਰੀਆਂ ਪ੍ਰਦਾਨ ਕਰਾਵੇਗਾ ਅਤੇ ਸਾਡੇ ਪ੍ਰਮਾਣਿਤ ਠੇਕੇਦਾਰ ਇਹ ਸਭ ਕੁੱਝ ਬਿਲਕੁਲ ਮੁਫ਼ਤ ਇੰਸਟਾਲ ਕਰਨਗੇ।
-
ਇਸ ਪ੍ਰੋਗਰਾਮ ਦੀ ਪੇਸ਼ਕਸ਼ ਕਿੱਥੇ ਕੀਤੀ ਜਾ ਰਹੀ ਹੈ?ਇਹ ਪ੍ਰੋਗਰਾਮ ਵਰਤਮਾਨ ਸਮੇਂ ਕੈਲਗਰੀ ਅਤੇ ਐਡਮਿੰਟਨ 'ਚ ਹੀ ਉਪਲਬਧ ਹਨ ਅਤੇ ਮਾਲੀ ਸਹਾਇਤਾ ਦੀ ਉਪਲਬਧਤਾ ਦੇ ਆਧਾਰ 'ਤੇ ਇਨ੍ਹਾਂ ਸੇਵਾਵਾਂ ਦਾ ਵਿਸਤਾਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
-
ਕੀ ਇਸ ਪ੍ਰੋਗਰਾਮ ਦੀਆਂ ਕੋਈ ਅਜਿਹੀਆਂ ਲਾਗਤਾਂ ਵੀ ਹਨ ਜਿਨ੍ਹਾਂ ਨੂੰ ਭਾਗੀਦਾਰਾਂ ਦੁਆਰਾ ਅਦਾ ਕਰਨਾ ਲਾਜ਼ਮੀ ਹੈ?ਨਹੀਂ, ਸਾਰੇ ਪ੍ਰੋਗਰਾਮ ਦੇ ਖ਼ਰਚੇ ਸਾਡੇ ਭਾਈਵਾਲਾਂ ਦੀ ਸਹਾਇਤਾ ਦੀ ਬਦੌਲਤ ਕੀਤੇ ਜਾਂਦੇ ਹਨ। ਹਾਲਾਂਕਿ ਭਾਗੀਦਾਰਾਂ ਨੂੰ ਐਪਲੀਕੇਸ਼ਨ, ਘਰ ਦੇ ਮੁਲਾਂਕਣ, ਅਤੇ ਅੱਪਗ੍ਰੇਡ ਕਰਨ ਦੀਆਂ ਪ੍ਰਕਿਰਿਆਵਾਂ ਦੌਰਾਨ ਸਮਾਂ ਨਿਵੇਸ਼ ਕਰਨ ਦੀ ਲੋੜ ਹੁੰਦੀ ਹੈ, ਪਰ ਭਾਗੀਦਾਰਾਂ ਤੋਂ ਕਿਸੇ ਵੀ ਵਿਤੀ ਨਿਵੇਸ਼ ਦੀ ਲੋੜ ਨਹੀਂ ਹੁੰਦੀ।
-
ਕੀ ਕਿਰਾਏਦਾਰ ਇਸ ਪ੍ਰੋਗ੍ਰਾਮ 'ਚ ਹਿੱਸਾ ਲੈਣ ਦੇ ਯੋਗ ਹਨ?ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਅਕਸਰ ਉੱਚੀਆਂ ਦਰਾਂ ਵਾਲ ਊਰਜਾ ਬਿੱਲ ਅਦਾ ਕਰਨ ਲਈ ਕਾਫੀ ਜੱਦੋ ਜਹਿਦ ਕਰਦੇ ਹਨ ਅਤੇ ਕਈ ਵਾਰ ਵਧੇਰੇ ਊਰਜਾ ਖ਼ਪਤ ਕਰਨ ਵਾਲ਼ੇ ਘਰਾਂ 'ਚ ਰਹਿੰਦੇ ਹਨ। ਹਾਲਾਂਕਿ ਇਸ ਸਮੇਂ ਅਸੀਂ ਕਿਰਾਏਦਾਰਾਂ ਨੂੰ ਇਸ ਪ੍ਰੋਗ੍ਰਾਮ 'ਚ ਸ਼ਾਮਲ ਨਹੀਂ ਕਰ ਰਹੇ, ਪਰ ਅਸੀਂ ਕਿਰਾਏਦਾਰਾਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਜਦ ਪ੍ਰੋਗਰਾਮ ਊਰਜਾ ਦੀ ਖਪਤ ਨੂੰ ਘੱਟ ਕਰਨ ਲਈ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਨਾਲ ਕੰਮ ਕਰਨ ਦੇ ਯੋਗ ਹੋ ਜਾਵੇਗਾ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।
-
ਕੀ ਉਹ ਲੋਕ ਜੋ ਕੰਡੋਜ਼ ਜਾਂ ਅਪਾਰਟਮੈਂਟ ਇਮਾਰਤਾਂ ਵਿੱਚ ਰਹਿੰਦੇ ਹਨ, ਉਹ ਇਸ ਦੇ ਯੋਗ ਹਨ?ਹਾਲ ਦੀ ਘੜੀ ਇਹ ਪ੍ਰੋਗਰਾਮ ਸੁਤੰਤਰ ਛੱਤਾਂ ਅਤੇ ਬੇਸਮੈਂਟਾਂ ਵਾਲੇ ਡੀਟੈਚਡ ਘਰਾਂ, ਡੁਪਲੈਕਸਾਂ ਅਤੇ ਟਾਊਨ ਹਾਊਸਾਂ ਤੱਕ ਹੀ ਸੀਮਤ ਹੈ।
-
ਕੀ ਮੇਰੀ ਜਾਣਕਾਰੀ ਨੂੰ ਕਿਸੇ ਹੋਰ ਨਾਲ ਸਾਂਝਾ ਕੀਤਾ ਜਾਵੇਗਾ?ਹੋਮ ਅੱਪਗ੍ਰੇਡੇਸ ਪ੍ਰੋਗਰਾਮ ਅਗਿਆਤ ਭਾਗੀਦਾਰਾਂ ਦੀ ਜਾਣਕਾਰੀ, ਊਰਜਾ ਦੀ ਵਰਤੋਂ, ਅਤੇ ਘਰ ਨੂੰ ਅੱਪਗ੍ਰੇਡ ਕਰਨ ਵਾਲੀ ਜਾਣਕਾਰੀ ਨੂੰ ਪ੍ਰੋਗਰਾਮ ਦੇ ਸਰਪ੍ਰਸਤਾਂ ਅਤੇ ਭਾਈਵਾਲਾਂ ਨਾਲ ਸਾਂਝਾ ਕਰੇਗਾ। ਹਾਲਾਂਕਿ ਅਸੀਂ ਇਸ ਪ੍ਰੋਗ੍ਰਾਮ ਬਾਰੇ ਭਾਗੀਦਾਰਾਂ ਦੇ ਨਿਜੀ ਵਿਚਾਰਾਂ ਅਤੇ ਕਹਾਣੀਆਂ ਦਾ ਸਵਾਗਤ ਕਰਦੇ ਹਾਂ, ਪਰ ਜਨਤਕ ਵਰਤੋਂ ਵਾਸਤੇ ਵਿਅਕਤੀਗਤ ਜਾਣਕਾਰੀ ਨੂੰ ਸਾਂਝਾ ਕਰਨ ਦੀ ਇਜਾਜ਼ਤ ਦੇਣੀ ਭਾਗੀਦਾਰ ਲਈ ਪੂਰੀ ਤਰ੍ਹਾਂ ਵਿਕਲਪਕ ਹੈ।ਭਾਗੀਦਾਰਾਂ ਦੀ ਪ੍ਰ੍ਰਪਰਟੀ ਦੀਆਂ ਫੋਟੋਆਂ ਨੂੰ ਪ੍ਰਿੰਟ, ਔਨਲਾਈਨ ਅਤੇ ਵੀਡੀਓ ਆਧਾਰਿਤ ਮਾਰਕੀਟਿੰਗ ਸਮੱਗਰੀਆਂ, ਅਤੇ ਨਾਲ ਹੀ ਨਾਲ ਹੋਰ ਪ੍ਰਕਾਸ਼ਨਾਵਾਂ ਵਿੱਚ ਵਰਤਿਆ ਜਾ ਸਕਦਾ ਹੈ।
-
ਕੀ ਮੈਂ ਕਿਸੇ ਹੋਰ ਦੀ ਤਰਫ਼ੋਂ ਅਰਜ਼ੀ ਦੇ ਸਕਦਾ ਹਾਂ?ਅਰਜ਼ੀ ਨੂੰ ਕਿਸੇ ਦੀ ਤਰਫ਼ੋਂ ਭਰਿਆ ਜਾ ਸਕਦਾ ਹੈ, ਪਰ ਕਾਨੂੰਨੀ ਤੌਰ 'ਤੇ ਜਾਇਦਾਦ ਦੇ ਮਾਲਕ ਲਈ ਪ੍ਰੋਗਰਾਮ 'ਚ ਭਾਗ ਲੈਣ ਦੀ ਉਹਨਾਂ ਦੀ ਇੱਛਾ ਨੂੰ ਦਰਸਾਉਂਦੇ ਇੱਕ ਸਹਿਮਤੀ ਫਾਰਮ 'ਤੇ ਦਸਤਖਤ ਕਰਨੇ ਲਾਜ਼ਮੀ ਹਨ। ਕਾਨੂੰਨੀ ਘਰ ਦੇ ਮਾਲਕ ਨੂੰ ਲਾਜ਼ਮੀ ਤੌਰ 'ਤੇ ਘਰ ਦੇ ਮੁਲਾਂਕਣ ਅਤੇ ਘਰ ਦੇ ਅੰਦਰ ਕੀਤੇ ਗਏ ਕਿਸੇ ਵੀ ਕੰਮ 'ਤੇ ਵੀ ਦਸਤਖਤ ਕਰਨੇ ਲਾਜ਼ਮੀ ਹਨ।
-
ਪ੍ਰੋਗਰਾਮ ਦੀ ਪੇਸ਼ਕਸ਼ ਦੀ ਹੱਦ ਕਦੋਂ ਤੱਕ ਕੀਤੀ ਜਾਵੇਗੀ?ਬਹੁਤ ਸਾਰੇ ਪ੍ਰੋਗਰਾਮਾਂ ਦੀ ਤਰਾਂ, ਸਾਡੀ ਫ਼ਡਿੰਗ ਸਹਾਇਤਾ ਵੀ ਸੀਮਤ ਹੈ। ਵਰਤਮਾਨ ਫ਼ੰਡ ਸਹਾਇਤਾ ਦੇ ਆਧਾਰ 'ਤੇ, ਹੋਮ ਅੱਪਗ੍ਰੇਡਸ ਪ੍ਰੋਗਰਾਮ ਸਾਰੇ ਕੈਲਗਰੀ ਅਤੇ ਐਡਮਿੰਟਨ 'ਚ 66 ਘਰਾਂ ਦੀ ਮਦਦ ਹੀ ਕਰੇਗਾ। ਜੇ ਵਧੇਰੇ ਮਾਲੀ ਸਹਾਇਤਾ ਉਪਲਬਧ ਹੋ ਜਾਂਦੀ ਹੈ, ਤਾਂ ਅਸੀਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨੀ ਜਾਰੀ ਰੱਖਾਂਗੇ। ਸਾਡੀ ਉਮੀਦ ਹੈ ਕਿ ਇਹ ਪ੍ਰੋਗਰਾਮ ਬਾਜ਼ਾਰ ਵਿੱਚ ਇੱਕ ਫਿਕਸਚਰ ਬਣ ਜਾਵੇਗਾ।
-
ਕੀ ਹੁੰਦਾ ਹੈ ਜੇ ਕੋਈ ਬਿਨੈਕਾਰ ਵਿਆਪਕ ਘਰੇਲੂ ਅਪਗ੍ਰੇਡਾਂ ਲਈ ਯੋਗ ਨਹੀਂ ਹੁੰਦਾ?ਅਸੀਂ ਜਾਣਦੇ ਹਾਂ ਕਿ ਹਰ ਕੋਈ ਜੋ ਸਾਡੇ ਪ੍ਰੋਗਰਾਮ 'ਤੇ ਅਰਜ਼ੀ ਦਿੰਦਾ ਹੈ, ਉਹ ਮਦਦ ਦੀ ਤਲਾਸ਼ ਵਿੱਚ ਹੈ, ਇਸੇ ਕਰਕੇ ਸਾਰੇ ਬਿਨੈਕਾਰ ਕਿਸੇ ਕਿਸਮ ਦੀ ਸਹਾਇਤਾ ਵਾਸਤੇ ਯੋਗਤਾ ਪੂਰੀ ਕਰਨਗੇ। ਜੇ ਕੋਈ ਬਿਨੈਕਾਰ ਘਰ ਵਿੱਚ ਅੱਪਗਰੇਡਾਂ ਵਾਸਤੇ ਯੋਗਤਾ ਪੂਰੀ ਨਹੀਂ ਕਰਦਾ, ਤਾਂ ਉਹਨਾਂ ਨੂੰ ਸਾਡੇ ਊਰਜਾ ਸਲਾਹਕਾਰਾਂ ਵਿੱਚੋਂ ਕਿਸੇ ਇੱਕ ਕੋਲੋਂ ਵਿਸ਼ੇਸ਼-ਵਿਉਂਤਬੱਧ ਊਰਜਾ ਸੁਯੋਗਤਾ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
-
ਕੋਈ ਬਿਨੈਕਾਰ ਘਰ ਨੂੰ ਅਪਗ੍ਰੇਡ ਕਰਵਾਉਣ ਦੇ ਯੋਗ ਕਿਉਂ ਨਹੀਂ ਹੋਵੇਗਾ?ਹਾਲਾਂਕਿ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਕੁੱਝ ਬਿਨੈਕਾਰ ਅੱਪਗ੍ਰੇਡਾਂ ਵਾਸਤੇ ਯੋਗਤਾਵਾਂ ਪੂਰੀਆਂ ਨਹੀਂ ਕਰਦੇ, ਪਰ ਸਭ ਤੋਂ ਵੱਧ ਆਮ ਕਾਰਨਾਂ 'ਚੋਂ ਕੁੱਝ ਕੁ ਇਹ ਕਾਰਨ ਸ਼ਾਮਲ ਹਨ: ਊਰਜਾ ਦੀ ਖ਼ਪਤ ਨੂੰ ਘਟਾਉਣ ਵਾਲੇ ਅੱਪਗ੍ਰੇਡ ਘਰ ਦੇ ਅੰਦਰ ਊਰਜਾ ਦੀ ਖਪਤ ਨੂੰ ਕੋਈ ਖ਼ਾਸ ਨਹੀਂ ਘਟਾਉਣਗੇ ਪਰਿਵਾਰਕ ਆਮਦਨ ਯੋਗਤਾ ਪੂਰੀ ਕਰਨ ਲਈ ਲੋੜੀਂਦੀ ਆਮਦਨੀ ਦੀ ਸੀਮਾ ਵਾਲੀ ਬਰੈਕਟ ਤੋਂ ਉੱਪਰ ਹੈ ਘਰ ਕੈਲਗਰੀ ਜਾਂ ਐਡਮਿੰਟਨ ਦੇ ਵਰਤਮਾਨ ਪ੍ਰੋਗਰਾਮ ਸੇਵਾ ਖੇਤਰ ਵਿੱਚ ਸਥਿਤ ਨਹੀਂ ਹੈ ਊਰਜਾ ਬਿੱਲ ਅਦਾ ਕਰਨ ਵਾਲੀ ਰਕਮ 'ਤੇ ਘਰੇਲੂ ਆਮਦਨ ਦਾ ਲੋੜੀਂਦਾ ਹਿੱਸਾ ਨਹੀਂ ਖਰਚਣਾ ਪਿਆ ਬਿਨੈਕਾਰ ਊਰਜਾ ਬਿੱਲ ਦਾ ਖਾਤਾ ਧਾਰਕ ਨਹੀਂ ਹੈ
-
ਊਰਜਾ ਬਚਾਉਣ ਦੇ ਉਪਾਅ ਕੀ ਹਨ?ਊਰਜਾ ਦੀ ਬੱਚਤ ਕਰਨ ਦੇ ਉਪਾਵਾਂ 'ਚ ਸ਼ਾਮਲ ਹਨ, ਘਰ 'ਚ ਇਹ ਅੱਪਗ੍ਰੇਡਾਂ ਕਰਨੀਆਂ, ਜਿਵੇਂ ਕਿ ਨਵੀਂ ਇੰਸੂਲੇਸ਼ਨ, ਵੈਦਰ ਸਟਰਿੰਪਗ ਜਾਂ ਐਲ ਈ ਡੀ ਲਾਈਟ ਬਲਬ ਵਰਤਣੇ ਜੋ ਕਿਸੇ ਘਰ ਦੀ ਊਰਜਾ ਖ਼ਪਤ ਨੂੰ ਘਟਾਉਣ ਦੇ ਯੋਗ ਬਣਾਉਂਦੇ ਹਨ। ਵਿਵਹਾਰ ਸਬੰਧੀ ਤਬਦੀਲੀਆਂ, ਜਿਵੇਂ ਕਿ ਥਰਮੋਸਟੈਟਾਂ ਦੀ ਪ੍ਰੋਗਰਾਮਿੰਗ ਕਰਨਾ ਜਾਂ ਜਦ ਕਿਸੇ ਘਰ ਨੂੰ ਗਰਮ ਕੀਤਾ ਜਾ ਰਿਹਾ ਹੋਵੇ ਜਾਂ ਠੰਢਾ ਕੀਤਾ ਜਾ ਰਿਹਾ ਹੋਵੇ ਤਾਂ ਖਿੜਕੀਆਂ ਨੂੰ ਬੰਦ ਰੱਖਣਾ ਵੀ ਕਿਸੇ ਘਰ ਦੀ ਊਰਜਾ ਖਪਤ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ।
bottom of page