ਹੋਮ ਅੱਪਗ੍ਰੇਡ ਪ੍ਰੋਗਰਾਮ ਦੀ ਪੇਸ਼ਕਸ਼
ਅਸੀਂ ਊਰਜਾ-ਬੱਚਤ ਉਪਾਅ ਸਥਾਪਤ ਕਰਕੇ ਅਤੇ ਊਰਜਾ ਸਿੱਖਿਆ ਮੁਫ਼ਤ ਪ੍ਰਦਾਨ ਕਰਕੇ ਅਲਬਰਟਾ ਦੇ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੀ ਊਰਜਾ ਦੀ ਖਪਤ ਨੂੰ ਘਟਾਉਣ ਵਿੱਚ ਮਦਦ ਕਰਦੇ ਹਾਂ।
ਅਲਬਰਟਾ ਵਾਸੀਆਂ ਦੇ ਜੀਵਨ ਅਤੇ ਘਰਾਂ ਵਿੱਚ ਸੁਧਾਰ ਕਰਨਾ
ਉੱਚ ਅਤੇ ਕਦੇ-ਕਦਾਈਂ ਸਮਰੱਥਾ ਤੋਂ ਬਾਹਰ ਊਰਜਾ ਬਿੱਲਾਂ ਦੇ ਤਣਾਅ ਤੋਂ ਬਿਨਾਂ ਵੀ ਜੀਵਨ ਕਾਫ਼ੀ ਮਹਿੰਗਾ ਹੈ। ਇਹਨਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਅਲਬਰਟਾ ਦੇ ਪੰਜ ਪਰਿਵਾਰਾਂ ਵਿੱਚੋਂ ਇੱਕ ਲਈ, ਉੱਚ ਊਰਜਾ ਲਾਗਤਾਂ ਦਾ ਮਤਲਬ ਸਿਹਤ, ਭੋਜਨ, ਸੁਰੱਖਿਆ ਅਤੇ ਆਰਾਮ ਵਰਗੀਆਂ ਜੀਵਨ ਦੀਆਂ ਲੋੜਾਂ ਨਾਲ ਸਮਝੌਤਾ ਕਰਨਾ ਹੋ ਸਕਦਾ ਹੈ।
ਹੋਮ ਅੱਪਗ੍ਰੇਡ ਪ੍ਰੋਗਰਾਮ ਕੈਲਗਰੀ ਅਤੇ ਐਡਮੰਟਨ ਵਿੱਚ ਰਹਿ ਰਹੇ ਯੋਗ ਪਰਿਵਾਰਾਂ ਨੂੰ ਮੁਫ਼ਤ ਊਰਜਾ ਕੁਸ਼ਲਤਾ ਸਿੱਖਿਆ ਅਤੇ ਹੋਮ ਅੱਪਗ੍ਰੇਡ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਹਰੇਕ ਘਰ ਦੀਆਂ ਵਿਲੱਖਣ ਲੋੜਾਂ, ਜਿਵੇਂ ਕਿ ਨਵੀਂਆਂ ਖਿੜਕੀਆਂ, ਭੱਠੀਆਂ, ਅਤੇ ਇਨਸੂਲੇਸ਼ਨ ਦੇ ਆਧਾਰ 'ਤੇ ਘਰ ਦੇ ਅੱਪਗਰੇਡਾਂ ਦੀ ਪਛਾਣ ਅਤੇ ਸਥਾਪਨਾ ਕਰਦੇ ਹਾਂ। ਇਹ ਪ੍ਰੋਗਰਾਮ ਊਰਜਾ ਦੀਆਂ ਲਾਗਤਾਂ ਨੂੰ ਘਟਾਉਣ ਅਤੇ ਮਿਹਨਤੀ ਅਲਬਰਟਾ ਵਾਸੀਆਂ ਦੇ ਘਰਾਂ ਦੇ ਆਰਾਮ, ਸੁਰੱਖਿਆ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਅਲਬਰਟਾ ਦੇ 5 ਵਿੱਚੋਂ ਲਗਭਗ 1 ਪਰਿਵਾਰ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ।
ਅਸੀਂ ਮਦਦ ਕਰ ਸਕਦੇ ਹਾਂ।
ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਪਰਿਵਾਰ ਅਕਸਰ ਘੱਟ ਊਰਜਾ-ਪ੍ਰਭਾਵਕਾਰੀ ਘਰਾਂ ਵਿੱਚ ਰਹਿੰਦੇ ਹਨ। ਘੱਟ ਪ੍ਰਭਾਵਕਾਰੀ ਹੀਟਿੰਗ ਸਿਸਟਮ, ਪੁਰਾਣੇ ਉਪਕਰਨ, ਅਤੇ ਇਮਾਰਤ ਦੀਆਂ ਮਾੜੀਆਂ ਸਥਿਤੀਆਂ ਅਕਸਰ ਇਸ ਦੀ ਜ਼ਿੰਮੇਵਾਰ ਹੁੰਦੀਆਂ ਹਨ, ਜਿਸ ਦੇ ਕਾਰਨ ਚੰਗੀ ਤਰ੍ਹਾਂ ਚੁਣੀ ਗਈ ਊਰਜਾ-ਪ੍ਰਭਾਵਸ਼ਾਲੀ ਉਪਾਅ ਊਰਜਾ ਬਿੱਲਾਂ ਨੂੰ ਘਟਾਉਣ ਲਈ ਇੱਕ ਸਾਬਤ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਹੁੰਦੇ ਹਨ।
ਹੋਮ ਅੱਪਗ੍ਰੇਡ ਪ੍ਰੋਗਰਾਮ ਹਰੇਕ ਪਰਿਵਾਰ ਦੀਆਂ ਵਿਲੱਖਣ ਲੋੜਾਂ ਅਤੇ ਹਾਲਾਤਾਂ ਦੇ ਆਧਾਰ 'ਤੇ ਵੱਖ-ਵੱਖ ਪੱਧਰਾਂ ਦੀ ਸਹਾਇਤਾ, ਉਤਪਾਦ ਅਤੇ ਸਾਧਨ ਪ੍ਰਦਾਨ ਕਰਦਾ ਹੈ।
ਕੈਨੇਡਾ ਦੇ ਪ੍ਰਮੁੱਖ ਮਾਹਿਰ
ਅਸੀਂ ਅਜਿਹੇ ਹੱਲਾਂ ਦੀ ਵਰਤੋਂ ਕਰਦੇ ਹਾਂ ਜੋ ਊਰਜਾ ਕੁਸ਼ਲਤਾ ਦੇ ਤਕਨੀਕੀ, ਵਿੱਦਿਅਕ, ਅਤੇ ਵਿਹਾਰਕ ਭਾਗਾਂ ਨਾਲ ਜੁੜੇ ਹੁੰਦੇ ਹਨ
ਸਾਡੀ ਟੀਮ ਨੇ ਊਰਜਾ ਦੇ ਬਿੱਲਾਂ ਨੂੰ ਘਟਾਉਣ, ਘਰਾਂ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਨ ਅਤੇ ਸਾਡੇ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਡੂੰਘਾਈ ਨਾਲ ਸਿੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਅਲਬਰਟਾ ਦੇ ਲਗਭਗ 5,000 ਪਰਿਵਾਰਾਂ ਨਾਲ ਕੰਮ ਕੀਤਾ ਹੈ।
ਸਾਡੀ ਟੀਮ ਅਲਬਰਟਾ ਤੋਂ ਹੈ! ਇੱਕ ਕਮਿਊਨਿਟੀ-ਆਧਾਰਿਤ ਸੰਸਥਾ ਦੇ ਰੂਪ ਵਿੱਚ, ਅਸੀਂ ਸਥਾਨਕ ਲੋਕਾਂ ਨੂੰ ਕੰਮ ਤੇ ਰੱਖਦੇ ਹਾਂ।
ਸਾਡੇ ਸਿੱਖਿਅਤ ਪੇਸ਼ੇਵਰਾਂ ਨੇ ਅਲਬਰਟਾ ਵਿੱਚ ਹਜ਼ਾਰਾਂ ਘਰਾਂ ਵਿੱਚ ਕੰਮ ਕੀਤਾ ਹੈ - ਉਹਨਾਂ ਨੇ ਇਹ ਸਭ ਦੇਖਿਆ ਹੈ ਅਤੇ ਉਹ ਇਹ ਪਤਾ ਲਗਾਉਣਗੇ ਕਿ ਸਾਡਾ ਪ੍ਰੋਗਰਾਮ ਤੁਹਾਡੀਆਂ ਲੋੜਾਂ ਦੇ ਆਧਾਰ 'ਤੇ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ।
ਇਹ ਕਿਸ ਤਰ੍ਹਾਂ ਕੰਮ ਕਰੇਗਾ
Questions?
ਅਪਲਾਈ ਕਰੋ
ਤੁਹਾਡੇ ਲਈ ਸਭ ਤੋਂ ਵਾਜਬ ਹੋਮ ਅੱਪਗ੍ਰੇਡ ਸਹਾਇਤਾ ਦਾ ਪੱਧਰ ਨਿਰਧਾਰਤ ਕਰਨ ਵਿੱਚ ਸਾਡੀ ਮਦਦ ਕਰਨ ਲਈ ਇਸ ਅਰਜ਼ੀ ਫਾਰਮ ਨੂੰ ਭਰੋ।
ਸਵਾਲ?
ਸਾਡੇ ਬਾਰੇ
Empower Me ਅਤੇ Alberta Ecotrust Foundation ਨੇ ਭਾਈਵਾਲ ਬਣਕੇ ਅਲਬਰਟਾ ਦੇ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੀ ਸਿੱਖਿਆ ਅਤੇ ਨਿਸ਼ਚਿਤ ਹੋਮ ਅੱਪਗਰੇਡਾਂ ਦੇ ਸੁਮੇਲ ਰਾਹੀਂ ਊਰਜਾ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕਰਨ ਦਾ ਅਲਬਰਟਾ ਦਾ ਇਹ ਪਹਿਲਾ ਅਤੇ ਇਕਲੌਤਾ ਪ੍ਰੋਗਰਾਮ ਤਿਆਰ ਕੀਤਾ ਹੈ।
Empower Me ਉਹਨਾਂ ਭਾਈਚਾਰਿਆਂ ਨੂੰ ਊਰਜਾ ਸਾਖਰਤਾ ਸਿੱਖਿਆ ਅਤੇ ਘਰੇਲੂ ਅੱਪਗ੍ਰੇਡ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਅਕਸਰ ਰਵਾਇਤੀ ਪ੍ਰੋਗਰਾਮਿੰਗ ਦੁਆਰਾ ਖੁੰਝ ਜਾਂਦੇ ਹਨ। ਅਸੀਂ ਆਪਣੀ ਮੂਲ ਸੰਸਥਾ, ਕੰਬੋ ਐਨਰਜੀ ਗਰੁੱਪ, ਇੱਕ ਇਕੁਇਟੀ-ਅਧਾਰਤ ਸਮਾਜਿਕ ਉੱਦਮ, ਨਾਲ ਮਿਲ ਕੇ ਕੰਮ ਕਰਦੇ ਹਾਂ ਜੋ ਘੱਟ ਸੇਵਾਵਾਂ ਪ੍ਰਾਪਤ ਕਰਨ ਵਾਲੇ ਭਾਈਚਾਰਿਆਂ ਲਈ ਊਰਜਾ ਗਰੀਬੀ ਨੂੰ ਘਟਾਉਣ ਅਤੇ ਰਿਹਾਇਸ਼ ਨੂੰ ਬਿਹਤਰ ਬਣਾਉਣ ਲਈ ਹੱਲ ਤਿਆਰ ਕਰਦਾ ਹੈ ਅਤੇ ਪ੍ਰਦਾਨ ਕਰਦਾ ਹੈ।
ਅਲਬਰਟਾ ਈਕੋਟਰਸਟ ਫਾਊਂਡੇਸ਼ਨ, ਲੋ ਕਾਰਬਨ ਸਿਟੀਜ਼ ਕੈਨੇਡਾ (LC3) ਨੈੱਟਵਰਕ ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ ਪੂਰੇ ਕੈਨੇਡਾ ਵਿੱਚ ਸੱਤ ਸਥਾਨਕ ਕੇਂਦਰਾਂ ਅਤੇ ਫੈਡਰੇਸ਼ਨ ਆਫ਼ ਕੈਨੇਡੀਅਨ ਮਿਉਂਸਪੈਲਿਟੀਜ਼ ਵਿਚਕਾਰ ਭਾਈਵਾਲੀ ਵਿੱਚ ਕੰਮ ਕਰਦਾ ਹੈ। ਕੈਨੇਡਾ ਸਰਕਾਰ ਦੁਆਰਾ ਫੰਡ ਕੀਤਾ ਗਿਆ, LC3 ਸ਼ਹਿਰੀ ਜਲਵਾਯੂ ਹੱਲਾਂ ਨੂੰ ਤੇਜੀ ਨਾਲ ਲਾਗੂ ਅਤੇ 2050 ਤੱਕ ਕੈਨੇਡਾ ਦੇ ਨੈੱਟ-ਜ਼ੀਰੋ ਦੇ ਜਲਵਾਯੂ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮਿਉਂਸਪਲ ਜਲਵਾਯੂ ਕਾਰਵਾਈ ਵਿੱਚ ਰਾਸ਼ਟਰੀ ਨਿਵੇਸ਼ ਦਾ ਇਕ ਹਿੱਸਾ ਹੈ।
ਇਹ ਪ੍ਰੋਗਰਾਮ ਸਾਡੇ ਫੰਡ-ਦਾਤਾਵਾਂ ਦੇ ਉਦਾਰ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋਵੇਗਾ